ਮੋਹਾਲੀ 6 ਫਰਵਰੀ (ਜੋਤੀ ਸਿੰਗਲਾ)ਮੁਹਾਲੀ ਤੋ ਨਗਰ ਨਿਗਮ ਤੋਂ ਕਾਂਗਰਸ ਪਾਰਟੀ ਦੇ ਵਾਰਡ ਨੰਬਰ 37 ਤੋਂ ਚੋਨਾਵ ਲੜ ਰਹੀ ਸ਼੍ਰੀ ਮਤੀ ਸੁਖਵਿੰਦਰ ਕੌਰ ਵਾਰਡ ਵਾਸੀਆਂ ਦਾ ਪੂਰਨ ਸਹਿਯੋਗ ਮਿਲਦਾ ਦਿੱਖ ਰਿਹਾ ਹੈ ਅਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਦੱਸ ਦਈਏ ਸ੍ਰੀਮਤੀ ਸੁਖਵਿੰਦਰ ਕੌਰ ਦੇ ਸੋਹਰਾ ਸਾਹਿਬ ਸਰਦਾਰ ਅਮਰੀਕ ਸਿੰਘ ਕਾਂਗਰਸ ਪਾਰਟੀ ਨਾਲ ਲੰਮੇ ਤੋਂ ਜੁੜੇ ਹੋਏ ਹਨ। ਜਿਨ੍ਹਾਂ ਦੀ ਪਾਰਟੀ ਪ੍ਰਤੀ ਸੱਚੀ ਵਫਾਦਾਰੀ ਨੂੰ ਦੇਖਦੇ ਹੋਏ ਪਾਰਟੀ ਵੱਲੋਂ ਉਨ੍ਹਾਂ ਦੀ ਨੁੰਹ ਸੀ੍ ਮਤੀ ਸੁਖਵਿੰਦਰ ਕੋਰ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਹੈ। ਸ੍ਰੀ ਮਤੀ ਸੁਖਵਿੰਦਰ ਕੌਰ ਪੜ੍ਹੇ ਲਿਖੀ ਅਤੇ ਧਾਰਮਿਕ ਵਿਚਾਰਾਂ ਵਾਲੀ ਮਹਿਲਾ ਦੇ ਤੌਰ ਤੇ ਪਹਿਚਾਣੇ ਜਾਂਦੇ ਹਨ। ਉਨ੍ਹਾਂ ਦੇ ਸੋਹਰਾ ਸਾਹਿਬ ਸਰਦਾਰ ਅਮਰੀਕ ਸਿੰਘ ਪਿੰਡ ਮਟੌਰ ਦੇ ਸਾਬਕਾ ਸਰਪੰਚ ਹੋਣ ਕਾਰਨ ਪਿੰਡ ਮਟੌਰ ਵਿੱਚ ਵੱਡਾ ਰਸੂਖ ਰਖਦੇ ਹਨ ਅਤੇ ਸਰਪੰਚ ਰਹਿੰਦਿਆਂ ਪਿੰਡ ਵਾਸੀਆਂ ਲਈ ਕਈ ਵੱਡੇ ਕੰਮ ਕਰ ਚੁੱਕੇ ਹਨ। ਜਿਨ੍ਹਾਂ ਨੂੰ ਪਿੰਡ ਵਿੱਚ ਮਿਲਣਸਾਰ ਅਤੇ ਇਮਾਨਦਾਰ ਸ਼ਵੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪਰਿਵਾਰ ਵੱਲੋਂ ਕੋਵਿਡ 19 ਦੇ ਚਲਦਿਆਂ ਪਿੰਡ ਮਟੌਰ ਦੇ ਕਈ ਜ਼ਰੂਰਤਮੰਦ ਪਰਿਵਾਰਾਂ ਨੂੰ ਆਰਥਿਕ ਮੱਦਦ ਦੇ ਨਾਲ ਨਾਲ ਕਈ ਵਾਰ ਰਾਸ਼ਣ ਦਿੱਤਾ ਗਿਆ ਸੀ। ਇਸ ਕਾਰਨ ਵਾਰਡ ਨੰਬਰ 37 ਤੋਂ ਸ਼੍ਰੀਮਤੀ ਸੁਖਵਿੰਦਰ ਕੌਰ ਨੂੰ ਨਗਰ ਨਿਗਮ ਦੀਆਂ ਚੋਣਾਂ ਵਿਚ ਵਾਰਡ ਵਾਸੀਆਂ ਵੱਲੋਂ ਪੂਰਨ ਸਹਿਯੋਗ ਅਤੇ ਅਸ਼ੀਰਵਾਦ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ।

LEAVE A REPLY

Please enter your comment!
Please enter your name here