ਮੇਰਾ ਵਾਰਡ ਮੇਰੀ ਪਹਿਚਾਨ: ਗੁਰਮੀਤ ਸਿੰਘ ਸ਼ਾਮਪੁਰ

ਮੁਹਾਲੀ 4 ਫਰਵਰੀ (ਜੋਤੀ ਸਿੰਗਲਾ) 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਲਈ ਵਾਰਡ ਨੰਬਰ 34 ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਸ੍ਰ ਗੁਰਮੀਤ ਸਿੰਘ ਸ਼ਾਮਪੁਰ ਵੱਲੋਂ ਆਪਣਾ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਵਾਰਡ ਦੀਆਂ ਮਹਿਲਾਵਾਂ ਨੂੰ ਨਾਲ ਲੈ ਕੇ ਲੋਕਾਂ ਦੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ।ਜਿਸ ਨੂੰ ਵਾਰਡ ਨਿਵਾਸੀਆਂ ਵੱਲੋਂ ਪੂਰਨ ਸਹਿਯੋਗ ਮਿਲਦਾ ਨਜ਼ਰ ਆ ਰਿਹਾ ਹੈ। ਅੱਜ ਵਾਰਡ ਨੰਬਰ 34 ਵਿਚ ਪੈਂਦੇ ਪਿੰਡ ਸੋਹਾਣਾ ਦੇ ਏਰੀਏ ਵਿੱਚ ਪਹੁੰਚੇ ਗੁਰਮੀਤ ਸਿੰਘ ਸ਼ਾਮਪੁਰਾ ਨੇ ਕਿਹਾ ਕੇ ਇਸ ਵਾਰ ਲੋਕ ਬਦਲਾਵ ਦਾ ਮਨ ਬਣਾ ਚੁੱਕੇ ਹਨ।ਉਹ ਪੜ੍ਹੇ-ਲਿਖੇ ਅਤੇ ਸਾਫ਼ ਸ਼ਵੀ ਦੇ ਉਮੀਦਵਾਰ ਨੂੰ ਆਪਣੀ ਵੋਟ ਦੇ ਕੇ ਕੌਂਸਲਰ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਮਹਿਲਾਵਾਂ ਅਤੇ ਬੱਚਿਆਂ ਦਾ ਉਹਨਾਂ ਪ੍ਰਤੀ ਇਹ ਉਤਸ਼ਾਹ ਦੇਖ ਕੇ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਉਹ ਵੱਡੇ ਮਾਰਜਨ ਨਾਲ ਆਪਣੀ ਜਿੱਤ ਦਰਜ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਦਾ ਵਿਕਾਸ ਹੀ ਉਨ੍ਹਾਂ ਦਾ ਮੁੱਖ ਏਜੰਡਾ ਹੈ ਜਿਸ ਨੂੰ ਦੇਖਦਿਆਂ ਹੋਇਆਂ ਲੋਕਾਂ ਵੱਲੋਂ ਉਨ੍ਹਾਂ ਨੂੰ ਇਹ ਪਿਆਰ ਮਿਲ ਰਿਹਾ ਹੈ। ਉਹਨੇ ਕਿਹਾ ਕਿ ਮੇਰਾ ਵਾੜ ਹੀ ਮੇਰੀ ਅਸਲੀ ਪਹਿਚਾਣ ਹੈ। ਜਿਸ ਦੀ ਸੇਵਾ ਕਰਨ ਲਈ ਉਹ ਦਿਨ ਰਾਤ ਹਾਜ਼ਿਰ ਹਨ।ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਵਾਰਡ ਦੀਆਂ ਮਹਿਲਾਵਾਂ ਬੱਚੇ ਅਤੇ ਬਜ਼ੁਰਗ ਸ਼ਾਮਿਲ ਸਨ।

LEAVE A REPLY

Please enter your comment!
Please enter your name here